OLX ਦੀ ਆੜ ‘ਚ ਲੁਟੇਰਿਆਂ ਨੇ ਕੀਤੀ ਵਾਰਦਾਤ, ਟੈਸਟ ਡ੍ਰਾਈਵ ਦੇ ਬਹਾਨੇ ਜੀਪ ਨੂੰ ਲੈ ਕੇ ਹੋ

Photo of author

By Stories


ਨਾਭਾ (ਭੁਪਿੰਦਰ ਸਿੰਘ)
ਆਧੁਨਿਕ ਯੁੱਗ ਵਿੱਚ ਹਰ ਚੀਜ਼ ਹੁਣ ਆਨਲਾਈਨ ਉਪਲੱਬਧ ਹੈ। ਜਿੱਥੇ ਆਨਲਾਈਨ ਦੇ ਫਾਇਦੇ ਵੀ ਹਨ, ਉੱਥੇ ਇਸ ਦੇ ਨੁਕਸਾਨ ਵੀ ਹਨ। ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ OLX ਦੀ ਆੜ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮਦਿੱਤਾ ਗਿਆ ਹੈ।

ਦੱਸ ਦਈਏਕਿ ਇੱਕ ਜੀਪ ਦੇ ਮਾਲਕ ਦੇ ਵੱਲੋਂ OLX ‘ਤੇ ਆਪਣੀ ਜੀਪ ਨੂੰ ਵੇਚਣ ਦੇ ਲਈ ਇੱਕ ਮਸ਼ਹੂਰੀ ਪਾਈ ਗਈ ਸੀ ਜਿਸ ਤੋਂ ਬਾਅਦ ਕੁਝ ਨੌਜਵਾਨ ਜੀਪ ਨੂੰ ਦੇਖਣ ਦੇ ਲਈ ਉਸਦੇ ਘਰ ਵਿਖੇ ਪਹੁੰਚਦੇ ਹਨ ਅਤੇ ਉਹਨਾਂ ਦੇ ਵੱਲੋਂ ਗੱਡੀ ਦੇ ਮਾਲਕ ਤੋਂ ਗੱਡੀ ਦੇ ਬਾਰੇ ਚਰਚਾ ਕੀਤੀ ਅਤੇ ਫਿਰ ਉਹਨਾਂ ਨੇ ਉਸ ਨੂੰ ਟੈਸਟ ਡਰਾਈਵ ਦੇ ਲਈ ਆਖਿਆ। ਘਰ ਤੋਂ ਕੁਝ ਦੂਰੀ ‘ਤੇ ਜਾਣ ‘ਤੇ ਹੀ ਲੁਟੇਰਿਆਂ ਦੇ ਵੱਲੋਂ ਮੌਕਾ ਵੇਖਦੇ ਆ ਹੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ ਗਿਆ।

ਇਸ਼ਤਿਹਾਰਬਾਜ਼ੀ

ਦੱਸ ਦਈਏ ਕਿ ਪਹਿਲਾਂ ਉਹਨਾਂ ਦੇ ਵੱਲੋਂ ਜੀਵ ਦੇ ਮਾਲਕ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਹ ਸ਼ਖਸ ਦਾ ਮੋਬਾਈਲ ਫੋਨ ਅਤੇ ਉਸ ਦੀ ਜੀਪ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਦੱਸ ਦਈਏ ਕਿ ਚਿਰਾਗ ਛਾਬੜਾ ਨਾਮ ਦੇ ਇਸ ਵਿਅਕਤੀ ਦੇ ਵੱਲੋਂ ਆਪਣੀ ਜੀਪ ਨੂੰ OLX ‘ਤੇ ਵੇਚਣ ਲਈ ਪਾਇਆ ਗਿਆ ਸੀ ਅਤੇ ਜੀਪ ਦੇ ਗਾਹਕ ਬਣ ਕੇ ਆਏ ਨੌਜਵਾਨ ਨੇ ਹੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ।

ਇਸ਼ਤਿਹਾਰਬਾਜ਼ੀ

ਪੀੜਿਤ ਨੇ ਦੱਸਿਆ ਨੌਜਵਾਨ ਇੱਕ ਬੁਲਟ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸੀ ਅਤੇ ਉਨਾਂ ਨੇ ਬੁਲਟ ਮੋਟਰਸਾਈਕਲ ਘਰ ਵਿਖੇ ਖੜਾ ਦਿੱਤਾ ਅਤੇ ਕਿਹਾ ਕਿ ਤੁਸੀਂ ਜੀਪ ਦੀ ਟੈਸਟ ਡਰਾਈਵ ਦਵਾਓ ਕਿਉਂਕਿ ਸਾਨੂੰ ਜੀਪ ਪਸੰਦ ਹੈ ਅਤੇ ਅਸੀਂ ਤੁਹਾਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਵੀ ਨਗਦ ਦੇ ਦੇਵਾਂਗੇ ਅਤੇ ਬਾਕੀ ਪੈਸੇ ਅਸੀਂ ਬਾਅਦ ਵਿੱਚ ਦੇ ਕੇ ਜੀਪ ਲੈ ਜਾਵਾਂਗੇ। ਜਦੋਂ ਉਹ ਜੀਪ ਦੇ ਮਾਲਕ ਨਾਲ ਟੈਸਟ ਡਰਾਈਵ ਲਈ ਕੁਝ ਦੂਰੀ ‘ਤੇ ਗਏ ਤਾਂ ਗੱਡੀ ਵਿੱਚ ਬੈਠੇ ਨੌਜਵਾਨਾਂ ਨੇ ਕਿਹਾ ਕਿ ਤੁਸੀਂ ਅੱਗੇ ਗੱਡੀ ਲੈ ਜਾਵੋ ਅਸੀਂ ਮੱਥਾ ਟੇਕਣਾ ਹੈ ਅਤੇ ਇਸ ਦੌਰਾਨ ਉਹ ਕਰੀਬ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਲੈ ਗਏ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:- ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਧਾਰਮਿਕ ਸਥਾਨ, ਰੋਜ਼ਾਨਾ ਚੜ੍ਹਦਾ ਹੈ 2 ਕਰੋੜ ਰੁਪਏ…

ਸੁੰਨਸਾਨ ਜਗ੍ਹਾ ਵੇਖ ਕੇ ਉਨਾਂ ਵੱਲੋਂ ਚਿਰਾਗ ਛਾਬੜਾ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਲੁਟੇਰੇ ਉਸ ਦਾ ਮੋਬਾਇਲ ਅਤੇ ਜੀਪ ਲੈ ਕੇ ਫਰਾਰ ਹੋ ਗਏ। ਪੀੜਿਤ ਸ਼ਖਸ ਲਿਫਟ ਲੈ ਕੇ ਘਰ ਪਹੁੰਚਿਆ ਤਾਂ ਉਨਾਂ ਨੌਜਵਾਨਾਂ ਦਾ ਮੋਟਰਸਾਈਕਲ ਵੀ ਘਰ ਵਿਖੇ ਨਹੀਂ ਸੀ ਅਤੇ ਉਹ ਸਾਰੇ ਹੀ ਨੌਜਵਾਨ ਇਸ ਘਟਨਾ ਤੋਂ ਬਾਅਦ ਰਫੂਚੱਕਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਅਤੇ ਪੁਲਿਸ ਇਸ ਮਾਮਲੇ ਸਬੰਧੀ ਸੀਸੀਟੀਵੀ ਤਸਵੀਰਾਂ ਖੰਗਾਲ ਰਹੀ ਹੈ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।


ਰੋਜ਼ਾਨਾ ਕਰ ਰਹੇ ਹੋ ਆਂਵਲੇ ਦਾ ਸੇਵਨ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।



Source link

Leave a Comment