ਖੜ੍ਹੇ-ਖਲ੍ਹੋਤੇ ਐਥਲੀਟ ਨੂੰ ਆਇਆ Heart Attack, ਵੀਡੀਓ ‘ਚ ਹੋਇਆ ਕੈਦ

Photo of author

By Stories


Athlete had a heart attack: ਪੰਜਾਬ ਦੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਐਥਲੀਟ ਹਾਰਟ ਅਟੈਕ ਆਉਣ ਤੋਂ ਬਾਅਦ ਕੁਝ ਸਕਿੰਟਾਂ ਵਿੱਚ ਹੀ ਮਰ ਜਾਂਦਾ ਹੈ। ਇਹ ਵੀਡੀਓ ਮੰਗਲਵਾਰ ਦੇਰ ਸ਼ਾਮ ਦਾ ਹੈ। ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਵਿੱਚ ਭਾਗ ਲੈਣ ਆਏ ਜਲੰਧਰ ਦੇ 54 ਸਾਲਾਂ ਅਥਲੀਟ ਵਰਿੰਦਰ ਸਿੰਘ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ।

ਇਸ਼ਤਿਹਾਰਬਾਜ਼ੀ

ਵਰਿੰਦਰ, ਜੋ ਕਿ ਸਵੇਰੇ ਲੁਧਿਆਣਾ ਆਇਆ ਸੀ, ਨੇ ਲੰਬੀ ਛਾਲ ਮੁਕਾਬਲੇ ਵਿੱਚ ਹਿੱਸਾ ਲਿਆ। ਕੋਚ ਬਿਕਰਮਜੀਤ ਸਿੰਘ ਅਨੁਸਾਰ ਜਦੋਂ ਵਰਿੰਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਮੈਦਾਨ ‘ਤੇ ਮੌਜੂਦ ਸਨ। ਵਰਿੰਦਰ ਨੇ 3 ਵਜੇ ਤੱਕ ਆਪਣੀ ਖੇਡ ਪੂਰੀ ਕਰ ਲਈ ਸੀ, ਦੂਜੇ ਐਥਲੀਟਾਂ ਨੂੰ ਦੇਖ ਰਿਹਾ ਸੀ। ਸ਼ਾਮ 5:30 ਵਜੇ ਅਚਾਨਕ ਹਾਰਟ ਅਟੈਕ ਆਉਣ ਕਾਰਨ ਜ਼ਮੀਨ ‘ਤੇ ਡਿੱਗ ਗਿਆ।

ਇਸ਼ਤਿਹਾਰਬਾਜ਼ੀ

ਉਹ ਆਪਣੇ ਇਕ ਦੋਸਤ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਉਸਨੇ ਫ਼ੋਨ ਆਪਣੀ ਜੇਬ੍ਹ ਵਿੱਚ ਪਾ ਲਿਆ ਅਤੇ ਝੱਟ ਜ਼ਮੀਨ ‘ਤੇ ਡਿੱਗ ਪਿਆ। ਅਥਲੈਟਿਕਸ ਕੋਚ ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ ਉਸ ਸਮੇਂ ਮੈਦਾਨ ‘ਤੇ ਮੌਜੂਦ ਸਨ। ਜਦੋਂ ਵਰਿੰਦਰ ਦੂਜੇ ਭਾਗੀਦਾਰਾਂ ਨੂੰ ਦੇਖ ਰਿਹਾ ਸੀ। ਹਾਰਟ ਅਟੈਕ ਆਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਇੱਕੋ ਦਿਨ ‘ਚ 2 ਵਿਅਕਤੀ ਬਣ ਗਏ ਲੱਖਪਤੀ, ਕਰਜ਼ਾਈ ਸ਼ਖਸ ਦੀ ਨਿਕਲੀ ਸਾਢੇ 4 ਲੱਖ ਦੀ ਲਾਟਰੀ

ਨੇੜੇ ਹੀ ਇਕ ਮੈਡੀਕਲ ਟੀਮ ਮੌਜੂਦ ਸੀ, ਜੋ ਉਸ ਨੂੰ ਤੁਰੰਤ ਹਸਪਤਾਲ ਲੈ ਗਈ, ਪਰ ਉੱਥੇ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੋਚ ਬਿਕਰਮਜੀਤ ਨੇ ਦੱਸਿਆ ਕਿ ਵਰਿੰਦਰ ਲਗਾਤਾਰ ਖੇਡਾਂ ਵਿੱਚ ਹਿੱਸਾ ਲੈਂਦਾ ਸੀ ਅਤੇ ਪਿਛਲੇ ਸਾਲ ਵੀ ਇਸ ਵਿੱਚ ਭਾਗ ਲਿਆ ਸੀ। ਉਹ ਆਪਣੇ ਦੋਸਤਾਂ ਨਾਲ ਆਇਆ ਹੋਇਆ ਸੀ, ਜਿਨ੍ਹਾਂ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਫੋਨ ਕਰਕੇ ਉਸ ਦੀ ਹਾਲਤ ਬਾਰੇ ਦੱਸਿਆ।

ਪਿਆਜ਼ ਖਾਣ ਦੇ ਇਹ ਹਨ ਹੈਰਾਨੀਜਨਕ ਫਾਇਦੇ


ਪਿਆਜ਼ ਖਾਣ ਦੇ ਇਹ ਹਨ ਹੈਰਾਨੀਜਨਕ ਫਾਇਦੇ

ਵਰਿੰਦਰ ਦੀ ਪਤਨੀ ਅਤੇ ਪੁੱਤਰ ਸਸਕਾਰ ਲਈ ਉਨ੍ਹਾਂ ਦੇ ਜੱਦੀ ਸ਼ਹਿਰ ਜਲੰਧਰ ਲੈ ਗਏ। ਵਰਿੰਦਰ ਦੀ ਬੇਟੀ ਵਿਦੇਸ਼ ‘ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਦਾ ਬੇਟਾ ਜਲੰਧਰ ‘ਚ ਇੰਜੀਨੀਅਰ ਹੈ। ਵਰਿੰਦਰ ਖੁਦ ਇੱਕ ਪ੍ਰਾਈਵੇਟ ਕੰਪਨੀ ਵਿੱਚ HR ਸੀ।

ਇਸ਼ਤਿਹਾਰਬਾਜ਼ੀ



Source link

Leave a Comment