ਲੁਧਿਆਣਾ ਤੋਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਦੀ ਅਗਵਾਈ ਦੇ ਵਿੱਚ ਅੱਜ ਫਿਰੋਜ਼ਪੁਰ ਰੋਡ ‘ਤੇ ਬਣੇ ਹਾਈਵੇਅ ਦੇ ਹੇਠਾਂ ਬਿਊਟੀਫਿਕੇਸ਼ਨ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਾਰੋਬਾਰੀਆਂ ਦੇ ਨਾਲ ਇੱਕ ਅਹਿਮ ਬੈਠਕ ਹੋਈ। ਜਿਸ ਵਿੱਚ ਵੱਖ-ਵੱਖ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਬਿਊਟੀਫਿਕੇਸ਼ਨ ਦਾ ਕੰਮ ਸੌਂਪਿਆ ਗਿਆ।
ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਦਦ ਦੇ ਨਾਲ ਕਿਹੜੇ-ਕਿਹੜੇ ਬੂਟੇ ਲਗਾਉਣੇ ਹਨ, ਇਸ ਸੰਬੰਧੀ ਫੈਸਲਾ ਲਿਆ ਜਾਵੇਗਾ। ਸੰਜੀਵ ਅਰੋੜਾ ਨੇ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਦੇ ਵਿੱਚ ਸਾਰਿਆਂ ਨੂੰ ਹੀ ਯੋਗਦਾਨ ਪਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹ ਕੰਮ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਨਾਲ ਮਿਲ ਕੇ ਇਹ ਉੱਧਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਇੱਕੋ ਦਿਨ ‘ਚ 2 ਵਿਅਕਤੀ ਬਣ ਗਏ ਲੱਖਪਤੀ, ਕਰਜ਼ਾਈ ਸ਼ਖਸ ਦੀ ਨਿਕਲੀ ਸਾਢੇ 4 ਲੱਖ ਦੀ ਲਾਟਰੀ
ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੰਮ ਇੱਕੋ ਜਿਹਾ ਹੋਵੇ। ਇਸ ਕਰਕੇ ਇਸ ਸਬੰਧੀ ਮੀਟਿੰਗ ਕਰਨੀ ਜਰੂਰੀ ਸੀ ਕਿਉਂਕਿ ਇਸ ਵਿੱਚ ਕਾਰਪੋਰੇਸ਼ਨ ਦਾ ਵੀ ਰੋਲ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨੂੰ ਮੇਨਟੇਨ ਕਰਨਾ ਚਾਹੁੰਦੇ ਹਾਂ। ਉਹਨਾਂ ਇਹ ਵੀ ਕਿਹਾ ਕਿ ਇਹ ਕੰਮ ਠੇਕੇਦਾਰ ਦੇ ਸਿਰ ‘ਤੇ ਨਹੀਂ ਛੱਡ ਸਕਦੇ। ਇਸ ਕੰਮ ਨੂੰ ਮੁਕੰਮਲ ਕਰਨ ਲਈ ਪਹਿਲਾਂ ਆਪ ਸਾਰਾ ਪਲੈਨ ਤਿਆਰ ਕਰਨਾ ਪਵੇਗਾ, ਉਸ ਤੋਂ ਬਾਅਦ ਹੀ ਇਸ ਨੂੰ ਸਿਰੇ ਚੜਾਇਆ ਜਾਵੇਗਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :