ਲੁਧਿਆਣਾ ਦੇ ਵਿੱਚ ਇੱਕ 10 ਮਹੀਨੇ ਦੇ ਬੱਚੇ ਦੇ ਉੱਤੇ ਗਰਮ ਤੇਲ ਡੁੱਲਣ ਦਾ ਮਾਮਲਾ ਸਾਹਮਣੇ ਆਇਆ। ਜਿਸ ਦੇ ਕਾਰਨ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਲੁਧਿਆਣਾ ਦੇ ਪਿੰਡ ਗੌਸਗੜ੍ਹ ਦੇ ਵਿੱਚ ਇੱਕ ਬਰਗਰ ਅਤੇ ਮੋਮੋਜ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਦੀ ਕਸਟਮਰ ਦੇ ਨਾਲ ਲੜਾਈ ਹੋ ਜਾਂਦੀ ਹੈ।
ਲੜਾਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ ਕਸਟਮਰ ਹੁੰਦਾ ਉਸਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਰੇਹੜੀ ਹੀ ਪਲਟਾ ਦਿੱਤੀ ਜਾਂਦੀ ਹੈ। ਕੋਲ ਹੀ ਰੇਹੜੀ ਵਾਲੇ ਦੀ ਪਤਨੀ ਬੱਚੇ ਨੂੰ ਲੈ ਕੇ ਬੈਠੀ ਹੁੰਦੀ ਹੈ। ਉਸ ਦੇ ਉੱਤੇ ਗਰਮ ਤੇਲ ਸਾਰਾ ਹੀ ਗਿਰ ਜਾਂਦਾ ਹੈ। ਜਿਸ ਦੇ ਕਾਰਨ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਫਿਲਹਾਲ ਬੱਚੇ ਦੀ ਹਾਲਤ ਕਾਫੀ ਜਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ। ਬੱਚੇ ਦੀ ਮਾਂ ਦਾ ਕਹਿਣਾ ਹੈ ਕਿ 10 ਮਹੀਨੇ ਦਾ ਬੱਚਾ ਬਿਲਕੁਲ ਰੇਹੜੀ ਦੇ ਨੇੜੇ ਹੀ ਬੈਠਾ ਸੀ। ਅਚਾਨਕ ਹੀ ਗ੍ਰਾਹਕ ਦੀ ਉਸਦੇ ਪਤੀ ਦੇ ਨਾਲ ਲੜਾਈ ਹੋ ਜਾਂਦੀ ਹੈ।ਜਿਸ ਤੋਂ ਬਾਅਦ ਗ੍ਰਾਹਕ ਕਾਫੀ ਗੁੱਸੇ ਚ ਆ ਜਾਂਦਾ ਤੇ ਸਾਰੀ ਹੀ ਰੇਹੜੀ ਨੂੰ ਪਲਟਾ ਕੇ ਰੱਖ ਦਿੰਦਾ ਹੈ।
ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ
ਜਿਸ ਤੋਂ ਬਾਅਦ ਕੜਾਹੀ ਦੇ ਵਿੱਚ ਗਰਮ ਤੇਲ ਹੁੰਦਾ ਤੇ ਉਹ ਬੱਚੇ ਦੇ ਉੱਪਰ ਹੀ ਡਿੱਗ ਜਾਂਦਾ ਹੈ। ਜਿਸਦੇ ਕਾਰਨ ਬੱਚਾ ਬੁਰੇ ਤਰੀਕੇ ਨਾਲ ਝੁਲਸਿਆ ਹੈ। ਫਿਲਹਾਲ ਪੀੜਿਤ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :