ਨਾਭਾ ਬਲਾਕ ਦੇ ਪਿੰਡ ਤੁੰਗਾ ਵਿਖੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਖੇਤ ਵਿੱਚ ਕਿਸਾਨ ਬਲਬੀਰ ਸਿੰਘ ਉਰਫ ਭੋਲਾ ਦੀ ਲਾਸ਼ ਮਿਲੀ। ਪਰਿਵਾਰ ਵਿੱਚ ਮਾਹੌਲ ਗਮਗੀਨ ਹੋ ਗਿਆ। ਜਾਣਕਾਰੀ ਮੁਤਾਬਿਕ ਕਿਸਾਨ ਬਲਬੀਰ ਸਿੰਘ ਜਦੋਂ ਆਪਣੇ ਖੇਤਾਂ ਦੇ ਵਿੱਚ ਗਿਆ ਤਾਂ ਇੱਕ ਕਰੰਟ ਵਾਲੀ ਤਾਰ ਦੀ ਚਪੇਟ ਦੇ ਵਿੱਚ ਆ ਗਿਆ।
ਕਰੰਟ ਵਾਲੀ ਤਾਰ ਜ਼ਮੀਨ ਉੱਤੇ ਪਈ ਸੀ ਅਤੇ ਇਸ ਤਾਰ ਦੇ ਉਪਰ ਬਲਬੀਰ ਸਿੰਘ ਦਾ ਪੈਰ ਆ ਗਿਆ ਅਤੇ ਉਸਦੀ ਮੌਤ ਹੋ ਗਈ। ਕੁਝ ਸਮੇਂ ਪਹਿਲਾਂ ਵੀ ਕਿਸਾਨ ਗੁਰਮੀਤ ਸਿੰਘ ਦੇ ਖੇਤਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਤੇ ਹੁਣ ਉਸੀ ਖੇਤਾਂ ਦੇ ਵਿੱਚ ਹੀ ਦੂਸਰੀ ਮੌਤ ਤੜਕਸਾਰ ਖੇਤਾਂ ਨੂੰ ਜਾ ਰਹੇ ਕਿਸਾਨ ਬਲਵੀਰ ਸਿੰਘ ਉਰਫ਼ ਭੋਲ਼ਾ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ। ਕਿਸਾਨ ਗੁਰਮੀਤ ਸਿੰਘ ਦੇ ਵੱਲੋਂ ਜਾਨਵਰਾਂ ਨੂੰ ਵੇਖਦੇ ਹੋਏ ਆਪਣੇ ਖੇਤ ਦੇ ਵਿੱਚ ਕਰੰਟ ਵਾਲੀ ਤਾਰ ਲਗਾਈ ਹੋਈ ਸੀ।
ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ
ਪਰ ਇਸ ਦਾ ਖਮਿਆਜਾ ਇਨਸਾਨਾਂ ਨੂੰ ਆਪਣੀ ਕੀਮਤੀ ਜਾਣ ਚੁਕਾ ਕੇ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਜਾਣਕਾਰ ਦਿੱਤੀ ਕਿ ਨਾਲ ਦੇ ਖੇਤ ਵਾਲਿਆਂ ਨੇ ਬਲਬੀਰ ਸਿੰਘ ਨੂੰ ਨਾਲ ਦੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਅਤੇ ਪਿੰਡ ਦੇ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਬਲਬੀਰ ਸਿੰਘ ਦੀ ਹਾਰਟ ਅਟੈਕ ਆਉਣ ਦੇ ਕਾਰਨ ਮੌਤ ਹੋਈ ਹੈ, ਇਸ ਸਬੰਧੀ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਦੇ ਵੱਲੋਂ ਦੋਸ਼ ਲਗਾਉਂਦਿਆਂ ਕਿਹਾ ਕਿ ਕਰੰਟ ਲੱਗਣ ਦੇ ਕਾਰਨ ਹੀ ਬਲਵੀਰ ਸਿੰਘ ਦੀ ਮੌਤ ਹੋਈ ਹੈ ਅਤੇ ਕਿਸਾਨ ਗੁਰਮੀਤ ਸਿੰਘ ਦੇ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਿਸਦੇ ਖੇਤਾਂ ਦੇ ਵਿੱਚ ਇਹ ਕਰੰਟ ਵਾਲੀ ਤਾਰ ਸੁੱਟੀ ਹੋਈ ਸੀ।
ਜੇਕਰ ਸਮੇਂ ਰਹਿੰਦਿਆਂ ਬਲਵੀਰ ਸਿੰਘ ਨੂੰ ਕਿਸਾਨ ਹਸਪਤਾਲ ਪਹੁੰਚਾ ਦਿੰਦਾ ਤਾਂ ਸ਼ਾਇਦ ਉਸਦੀ ਜਾਨ ਬਚ ਸਕਦੀ ਸੀ। ਦੂਜੇ ਪਾਸੇ ਨਾਭਾ ਗਲਵੱਟੀ ਚੌਂਕੀ ਦੀ ਇੰਚਾਰਜ ਨਵਦੀਪ ਕੌਰ ਚਾਹਲ ਨੇ ਕਿਹਾ ਕਿ ਅਸੀਂ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ।
- First Published :