ਫਿਰੋਜ਼ਪੁਰ ਦੇ ਵਿੱਚ ਵਿਆਹ ਦੌਰਾਨ ਗੋਲੀ ਚੱਲਣ ਦੀ ਘਟਨਾ ਦੇ ਬਾਅਦ ਸੀਐਮ ਅਤੇ ਡੀਜੀਪੀ ਦੇ ਆਦੇਸ਼ਾਂ ’ਤੇ ਮੈਰਿਜ ਪੈਲਸਾਂ ਦੀ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਐਸਐਸਪੀ ਅਸ਼ਵਨੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੋਈ ਅਜਿਹੀ ਘਟਨਾ ਦੁਬਾਰਾ ਹੋਈਤਾਂ ਪੈਲੇਸ ਦੇ ਮਾਲਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਪੁਲਿਸ ਦੀ ਟੀਮਾਂ ਨੇ ਇਸ ਦੌਰਾਨ ਚੈਕਿੰਗ ਵੀ ਕੀਤੀ। ਐਸਐਸਪੀ ਨੇ ਕਿਹਾ ਕਿ ਵਿਆਹ ਦੇ ਵਿੱਚ ਜੇਕਰ ਮੈਰਿਜ ਪੈਲਿਸ ਜਾਂ ਪਬਲਿਕ ਪਲੇਸ ਦੇ ਵਿੱਚ ਪ੍ਰੋਗਰਾਮ ਵੀ ਗੋਲੀਆਂ ਚਲਾਈਆਂ ਗਈਆਂ ਤਾਂ ਅਜਿਹੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਸਖਤੀ ਵਿਖਾਈ ਜਾਵੇਗੀ ਅਤੇ ਮੁਲਜ਼ਮ ਨੂੰ ਨਹੀਂ ਬਖਸ਼ਿਆ ਜਾਵੇਗਾ। ਮੈਰਿਜ ਪੈਲਸ ਮਾਲਕਾਂ ਨੂੰ ਲਗਾਤਾਰ ਜ਼ਿਲ੍ਹਾ ਪ੍ਰਸ਼ਾਸ਼ਨ ਪੁਲਿਸ ਅਧਿਕਾਰੀਆਂ ਦੇ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਤਾਂਕਿ ਅਜਿਹੀਆਂ ਘਟਨਾਵਾਂ ਦੁਬਾਰਾ ਸਾਹਮਣੇ ਨਾ ਆਉਣ।
ਪੈਲੇਸ ਮਾਲਿਕਾਂ ਦੇ ਸੁਰੱਖਿਆ ਇੰਤਜ਼ਾਮਾਂ ਵਿੱਚ ਕਮੀ ਦੇ ਕਾਰਨ ਅਜਿਹੇ ਹਾਦਸੇ ਹੁੰਦੇ ਹਨ। ਜਿਸਦੇ ਚਲਦੇ ਹੁਣ ਸਾਰੇ ਹੀ ਥਾਣਿਆਂ ਦੇ ਐਸਐਚਓਜ਼ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਇਲਾਕੇ ਦੇ ਵਿੱਚ ਆਉਂਦੇ ਮੈਰਿਜ ਪੈਲਸਾਂ ਦੇ ਮਾਲਕਾਂ ਦੇ ਨਾਲ ਇੱਕ ਵਾਰ ਮੀਟਿੰਗ ਜ਼ਰੂਰ ਕਰਨ। ਇਸ ਮੀਟਿੰਗ ਨੂੰ ਵੀ ਰਿਕਾਰਡ ਵਿੱਚ ਰੱਖਿਆ ਜਾਵੇਗਾ ਕਿਉਂਕਿ ਇਹ ਮੀਟਿੰਗ ਪੈਲੇਸ ਮਾਲਕਾਂ ਨੂੰ ਅੰਤਿਮ ਚੇਤਾਵਨੀ ਹੋਵੇਗੀ।
ਮੈਰਿਜ ਪੈਲਸਾਂ ਦੇ ਅੰਦਰ ਹਥਿਆਰ ਲੈ ਕੇ ਜਾਣ ਦੀ ਪਾਬੰਦੀ ਦੇ ਵੱਡੇ-ਵੱਡੇ ਫਲੈਕਸ ਅਤੇ ਬੋਰਡ ਪੈਲਸਾਂ ਦੇ ਮੇਨ ਗੇਟ ਅਤੇ ਬਾਹਰ ਲਗਾਏ ਜਾਣਗੇ। ਗੇਟ ਉੱਤੇ ਸਕਿਊਰਟੀ ਗਾਰਡ ਦਾ ਸਿਸਟਮ ਮਜਬੂਤ ਕਰਵਾਇਆ ਜਾਵੇਗਾ ਅਤੇ ਇਸ ਸਭ ਦਾ ਇੰਤਜ਼ਾਮ ਕਰਨਾ ਮੈਰਿਜ ਪੈਲਿਸ ਦੇ ਮਾਲਕਾਂ ਦੀ ਜ਼ਿੰਮੇਵਾਰੀ ਹੋਵੇਗੀ। ਲਾਪਰਵਾਹੀ ਹੋਣ ’ਤੇ ਮੈਰਿਜ ਪੈਲਸ ਦੇ ਮਾਲਕਾਂ ਉੱਤੇ ਹੀ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸਖਤ ਐਕਸ਼ਨ ਲਿਆ ਜਾਵੇਗਾ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :