ਨਾਭਾ ‘ਚ ਸਾਹ ਲੈਣਾ ਹੋਇਆ ਔਖਾ, ਦੂਸ਼ਿਤ ਹੋਈ ਹਵਾ

Photo of author

By Stories


ਨਾਭਾ ਸ਼ਹਿਰ ਵਿੱਚ ਅੱਜ ਵੱਡੇ ਪੱਧਰ ‘ਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ। ਜਿਸ ਨਾਲ ਪੂਰੇ ਸ਼ਹਿਰ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ।

ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਵਾ ਜ਼ਹਿਰੀਲੀ ਹੋ ਚੁੱਕੀ ਹੈ। ਬਾਈਕ ਸਵਾਰਾਂ ਬੜੀ ਮੁਸ਼ਕਿਲ ਨਾਲ ਡਰਾਇਵ ਕਰ ਰਹੇ ਹਨ। ਸ਼ਹਿਰ ਵਿੱਚ ਇਨਾ ਧੂੰਆਂ ਹੈ ਤਾਂ ਮੇਨ ਰੋਡ ਤੇ ਕੀ ਹਾਲ ਹੋਵੇਗਾ। ਕਿਉਂਕਿ ਧੂੰਏਂ ਦੇ ਚਲਦੇ ਵਿਜ਼ੀਬਿਲਿਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਅਤੇ ਇੰਜ ਜਾਪਦਾ ਹੈ ਜਿਵੇਂ ਧੁੰਦ ਦੀ ਚਿੱਟੀ ਚਾਦਰ ਨੇ ਦਸਤਕ ਦੇ ਦਿੱਤੀ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ

ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਜਾ ਕੇ ਪਹਿਲੀ ਵਾਰੀ ਨਾਭਾ ਸ਼ਹਿਰ ਵਿੱਚ ਇਨ੍ਹਾਂ ਧੂੰਆਂ ਵੇਖਣ ਨੂੰ ਮਿਲ ਰਿਹਾ ਅਤੇ ਪੋਲਿਊਸ਼ਨ ਦੇ ਚੱਲਦਿਆਂ ਜਿੱਥੇ ਅੱਖਾਂ ਵਿੱਚ ਜਲਣਾ ਹੋ ਰਹੀ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਪਰਾਲੀ ਨੂੰ ਅੱਗ ਲੱਗਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਬਿਮਾਰੀਆਂ ਹੋਰ ਵਧ ਜਾਣਗੀਆਂ ਅਤੇ ਧੂੰਏਂ ਦੇ ਚਲਦੇ ਸਾਰੇ ਹੀ ਹਸਪਤਾਲ ਭਰੇ ਪਏ ਹਨ। ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਮਿਆ ਰਹਿੰਦਿਆਂ ਕੰਟਰੋਲ ਨਾ ਪਾਇਆ ਗਿਆ ਤਾਂ ਬਿਮਾਰੀਆਂ ਲਗਾਤਾਰ ਇਸ ਨਾਲ ਵੱਧ ਜਾਣਗੀਆਂ।


ਕੂੜਾ ਨਹੀਂ, ਸਿਹਤ ਦਾ ਖ਼ਜ਼ਾਨਾ ਹਨ ਇਹ ਪੱਤੇ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/npzE4 ਕਲਿੱਕ ਕਰੋ।

  • First Published :



Source link

Leave a Comment