ਧੁੰਦ ਅਤੇ ਧੂਏਂ ਦਾ ਕਹਿਰ ਚਾਰੇ ਪਾਸੇ ਜਾਰੀ, ਕੀ ਹਨ ਤੁਹਾਡੇ ਇਲਾਕੇ ਦੇ ਹਾਲ?

Photo of author

By Stories


ਮੌਸਮ ਦੀ ਪਹਿਲੀ ਧੁੰਦ ਨੇ ਗੱਡੀਆਂ ਦੀ ਰਫ਼ਤਾਰ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਪਰਾਲੀ ਦੇ ਧੂਏ ਦੇ ਵਾਤਾਵਰਨ ਵਿੱਚ ਫੈਲ ਜਾਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਹੈ। ਪਟਿਆਲਾ ਦੇ ਵਿੱਚ ਵੀ ਪੰਜਾਬ ਦੇ ਕਈ ਜਿਲ੍ਹਿਆਂ ਦੀ ਤਰ੍ਹਾਂ ਸਵੇਰ ਤੋਂ ਹੀ ਧੁੰਦ ਪੈਣ ਦੇ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਜਿੱਥੇ ਪਰਾਲੀ ਦੇ ਧੂਏਂ ਦੇ ਕਾਰਨ ਵਾਤਾਵਰਣ ਦੂਸ਼ਿਤ ਹੋਇਆ ਪਿਆ ਹੈ, ਉੱਥੇ ਹੀ ਤੜਕਸਾਰ ਪੈ ਰਹੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ

ਇਸ਼ਤਿਹਾਰਬਾਜ਼ੀ

ਗੱਲ ਕਰੀਏ ਪਟਿਆਲਾ ਸ਼ਹਿਰ ਦੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਇਹ ਧੁੰਦ ‘ਤੇ ਧੂਏ ਦੇ ਆ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਟਿਆਲਾ ਰਾਜਪੁਰਾ ਹਾਈਵੇਅ ‘ਤੇ ਵਾਹਨ ਲਾਈਟ ਜਗਾ ਕੇ ਆਉਂਦੇ-ਜਾਂਦੇ ਨਜ਼ਰ ਆਏ।

ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ

ਇਸ਼ਤਿਹਾਰਬਾਜ਼ੀ

ਪਟਿਆਲਾ ਦੇ ਵਿੱਚ ਪ੍ਰਦੂਸ਼ਣ
ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਸ਼ਾਮ ਤੱਕ ਹਵਾ ਦਾ ਕੁਆਲਿਟੀ ਇੰਡੈਕਸ 200 ਤੋਂ ਉੱਪਰ ਰਿਹਾ। ਜਿਸਦੇ ਕਰਕੇ ਦਿਨ ਦੇ ਵਿੱਚ ਹੀ ਰਾਤ ਵਰਗੇ ਹਾਲਾਤ ਪੈਦਾ ਹੋ ਗਏ। ਝੋਨੇ ਦੀ ਪਰਾਲੀ ਨੂੰ ਕਿਸਾਨਾਂ ਦੇ ਵੱਲੋਂ ਹੁਣ ਰਾਤ ਨੂੰ ਅੱਗ ਲਗਾਏ ਜਾਣ ਕਾਰਨ ਇਹ ਲੋਕਾਂ ਲਈ ਧੂੰਆਂ ਘਾਤਕ ਸਿੱਧ ਹੋ ਰਿਹਾ ਤੇ ਸਵੇਰੇ ਪਈ ਧੁੰਦ ਦੇ ਕਾਰਨ ਇਹ ਹੁਣ ਦੋਹਰੀ ਮਾਰ ਕਰ ਰਿਹਾ ਹੈ। ਧੁੰਦ ਅਤੇ ਧੂੰਏਂ ਦੇ ਮਿਸ਼ਰਣ ਕਾਰਨ ਜਿੱਥੇ ਵਾਹਨਾਂ ਦੀ ਆਵਾਜਾਈ ਮੱਠੀ ਪੈ ਗਈ ਉਥੇ ਹੀ ਲੋਕ ਵੀ ਘਰੋਂ ਘੱਟ ਹੀ ਨਿਕਲਦੇ ਨਜ਼ਰ ਆਏ।


ਘਰੇਲੂ ਕੰਮਾਂ ‘ਚ ਇੰਝ ਵਰਤੋਂ ਚੌਲਾਂ ਦਾ ਪਾਣੀ

ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿ ਸਕਦੇ ਹਨ ਅਤੇ ਮਾਹਰਾਂ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਬਾਰਿਸ਼ ਨਹੀਂ ਪੈਂਦੀ ਇਹ ਵਾਤਾਵਰਨ ਇਸੇ ਤਰ੍ਹਾਂ ਦੂਸ਼ਿਤ ਬਣਿਆ ਰਹੇਗਾ।

ਇਸ਼ਤਿਹਾਰਬਾਜ਼ੀ
  • First Published :



Source link

Leave a Comment