4 ਹਿੰਦੂ ਆਗੂਆਂ ਖ਼ਿਲਾਫ਼ ਪੁਲਿਸ ਦਾ ਸਖ਼ਤ ਐਕਸ਼ਨ, ਜਾਣੋਂ ਕੀ ਕਹਿ ਰਹੀ ਪੁਲਿਸ?

Photo of author

By Stories


ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਅਤੇ ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਚਾਰ ਸ਼ਿਵ ਸੈਨਾ ਆਗੂਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ ਨੂੰ ਲੈ ਕੇ ਜੋਇੰਟ ਕਮਿਸ਼ਨਰ ਸ਼ੁਭਮ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਜ਼ਿਕਰ ਕੀਤਾ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਪਿਛਲੇ ਸਾਲ 12 ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ।

ਉਹਨਾਂ ਕਿਹਾ ਕਿ ਮੁਸਲਿਮ ਕਮਿਊਨਿਟੀ ਅਤੇ ਕ੍ਰਿਸਚਨ ਕਮਿਊਨਿਟੀ ਸਮੇਤ ਸਿੱਖ ਭਾਈਚਾਰੇ ਖਿਲਾਫ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਚੱਲਦਿਆਂ ਇਹ ਮਾਮਲੇ ਦਰਜ ਕੀਤੇ ਗਏ ਹਨ। ਉਹਨਾਂ ਕਿਹਾ ਕਿ ਐਫਆਈਆਰ ਦੇ ਵਿੱਚ ਇਸ ਦੇ ਲਿੰਕ ਵੀ ਸ਼ੇਅਰ ਕੀਤੇ ਗਏ ਹਨ। ਇਹਨਾਂ ਸ਼ਿਵ ਸੈਨਾ ਆਗੂਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਬਿਆਨਬਾਜ਼ੀ ਕੀਤੀ ਗਈ ਹੈ।

ਇਸ਼ਤਿਹਾਰਬਾਜ਼ੀ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੁਭਮ ਅਗਰਵਾਲ ਜੋਇਨ ਕਮਿਸ਼ਨਰ ਨੇ ਕਿਹਾ ਕਿ ਹੇਟ ਸਪੀਚ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿੰਨ੍ਹਾ ਵਿੱਚ ਹਿੰਦੂ ਨੇਤਾ ਪ੍ਰਵੀਨ ਡੰਗ, ਭਾਨੂ ਪ੍ਰਤਾਪ ਸਿੰਘ, ਚੰਦਰ ਖਾਨ ਚੱਡਾ ਅਤੇ ਰੋਹਿਤ ਸਾਨੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹਨਾਂ ਵੱਲੋਂ ਸਮੇਂ-ਸਮੇਂ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਿੱਖੀ ਬਿਆਨਬਾਜ਼ੀ ਕੀਤੀ ਹੈ। ਜਿਸ ਦੇ ਨਾਲ ਆਪਸੀ ਭਾਈਚਾਰਕ ਸਾਂਝ ਖਰਾਬ ਹੋਈ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ

ਕਿਹਾ ਕਿ ਇਸੇ ਦਾ Suo Motu ਲੈਂਦੇ ਹੋਏ ਪੁਲਿਸ ਨੇ ਚਾਰ ਸ਼ਿਵ ਸੈਨਾ ਦੇ ਆਗੂਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ 12 ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਉਹਨਾਂ ਕਿਹਾ ਕਿ ਜਿਸ ਵੀ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਇਹ ਵੀਡੀਓ ਚੱਲੀ ਹੈ ਉਹਨਾਂ ਨੂੰ ਵੀ ਹਿਦਾਇਤ ਕੀਤੀ ਜਾਵੇਗੀ ਤਾਂ ਕਿ ਅਜਿਹੀ ਬਿਆਨਬਾਜੀ ਵਾਲੀ ਵੀਡੀਓ ਉਹਨਾਂ ਵੱਲੋਂ ਨਸ਼ਰ ਨਾ ਕੀਤੀ ਜਾਵੇ।


ਬਦਲਦੇ ਮੌਸਮ ‘ਚ Immunity ਬੂਸਟ ਕਰੇਗਾ ਇਹ ਫਲ…

ਇਸ਼ਤਿਹਾਰਬਾਜ਼ੀ

ਉਹਨਾਂ ਕਿਹਾ ਕਿ ਇਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਵੀਡੀਓ ਪਾਈ ਗਈ ਸੀ, ਜਿਸ ਦੇ ਚੱਲਦਿਆਂ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਫਿਲਹਾਲ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।



Source link

Leave a Comment