ਰਾਜਪੁਰਾ ਦੇ ਨਾਲ ਲੱਗਦੇ ਸ਼ੰਭੂ ਬਾਰਡਰ ਹਰਿਆਣੇ ਨੂੰ ਜਾਣ ਵਾਲੀ ਆਵਾਜਾਈ 13 ਫਰਵਰੀ ਤੋਂ ਬੰਦ ਹੈ ਜਿਸ ਕਾਰਨ ਸ਼ਾਮ ਵਕਤ ਪਟਿਆਲਾ ਤੋਂ ਜਾਣ ਵਾਲੀ ਟਰੈਫਿਕ ਸਰਹਿੰਦ ਤੋਂ ਜਾਣ ਵਾਲੀ ਟਰੈਫਿਕ ਜਿਸ ਨੇ ਹਰਿਆਣੇ ਵਿੱਚ ਜਾਣਾ ਹੈ ਟਰੱਕਾਂ ਬੱਸਾਂ ਕਾਰਾਂ ਬਾਇਆ ਜੀਰਕਪੁਰ ਹੋ ਕੇ ਅੰਬਾਲੇ ਨੂੰ ਜਾਂਦੀਆਂ ਹਨ ਅਤੇ ਸ਼ਾਮ ਟਾਈਮ ਸਕੂਲਾਂ ਕਾਲਜਾਂ ਵਿੱਚ ਵੀ ਛੁੱਟੀ ਹੁੰਦੀ ਹੈ। ਲੋਕ ਬੁਰੀ ਤਰ੍ਹਾਂ ਜਾਮ ਵਿੱਚ ਫਸ ਜਾਂਦੇ ਹਨ। ਕਈ ਕਈ ਘੰਟੇ ਜਾਮ ਵਿੱਚ ਫਸੇ ਰਹਿੰਦੇ ਹਨ। ਅੱਜ ਧੁੰਦ ਵੀ ਪੈ ਰਹੀ ਹੈ।
ਰਾਜਪੁਰਾ ਚੰਡੀਗੜ੍ਹ ਰੋਡ ਚੰਡੀਗੜ੍ਹ ਤੋਂ ਰਾਜਪੁਰਾ ਰੋਡ ਸਰਹੰਦ ਤੋਂ ਰਾਜਪੁਰਾ ਰੋਡ ਅੰਬਾਲਾ ਤੋਂ ਰਾਜਪੁਰਾ ਰੋਡ ਤੇ ਗਗਨ ਚੌਕ ਦੇ ਚਾਰੇ ਪਾਸੇ ਟਰੈਫਿਕ ਚਾਰ- ਚਾਰ ਮੀਲ ਤੱਕ ਲੰਬੇ ਜਾਮ ਲੱਗ ਗਿਆ ਪੁਲਿਸ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਜਾਮ ਨੂੰ ਚਲਦਾ ਕੀਤਾ ਜਾਵੇ ਪਰ ਹੌਲੀ ਹੌਲੀ ਟਰੈਫਿਕ ਚੱਲ ਰਹੀ ਹੈ ਲੋਕ ਕਈ ਕਈ ਘੰਟੇ ਤੋਂ ਇਸ ਜਾਮ ਵਿੱਚ ਫਸੇ ਹਨ ਤੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿ ਸ਼ੰਭੂ ਬਾਰਡਰ ਖੁੱਲ ਜਾਵੇ ਤਾਂ ਲੋਕਾਂ ਨੂੰ ਆਣ ਜਾਣ ਵਾਸਤੇ ਬੜੀ ਆਸਾਨੀ ਹੋ ਜਾਵੇਗੀ। ਕਈ ਕਈ ਘੰਟੇ ਲੱਗਦੇ ਹਨ ਅੰਬਾਲੇ ਜਾਣ ਵਾਸਤੇ ਸਾਡੀ ਤਾਂ ਸਰਕਾਰ ਨੂੰ ਇਹੀ ਅਪੀਲ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਸ਼ੰਬੂ ਬਾਰਡਰ ਬੰਦ ਹੋਣ ਕਾਰਨ ਹਰਿਆਣੇ ਨੂੰ ਜਾਣ ਵਾਲੀ ਸਾਰੀ ਟਰੈਫਿਕ ਬਾਇਆ ਜੀਰਕਪੁਰ ਸ਼ਾਮ ਨੂੰ ਜਾਂਦੀ ਹੈ ਜਿਸ ਕਰਕੇ ਲੰਬਾ ਜਾਮ ਲੱਗਦਾ ਹੈ ਸਾਡੇ ਮੁਲਾਜ਼ਮ ਚਾਰੇ ਪਾਸੇ ਲੱਗੇ ਹੋਏ ਹਨ ਟਰੈਫਿਕ ਹੌਲੀ ਹੌਲੀ ਚੱਲ ਰਹੀ ਹੈ।
ਗੁਰਬਚਨ ਸਿੰਘ ਟਰੈਫਿਕ ਇੰਚਾਰਜ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੰਬੂ ਬਾਰਡਰ ਬੰਦ ਹੋਣ ਕਰਕੇ ਹਰਿਆਣੇ ਵਾਲੀ ਸਾਰੀ ਟਰੈਫਿਕ ਅੰਬਾਲੇ ਜਾਣ ਵਾਲੀ ਹਰਿਆਣੇ ਵਿੱਚ ਜਾਣ ਵਾਲੀ ਬਾਇਆ ਜ਼ੀਰਕਪੁਰ ਹੋ ਕੇ ਜਾਂਦੀ ਹੈ ਜਿਸ ਕਰਕੇ ਟਰੈਫਿਕ ਹੌਲੀ ਚੱਲਣ ਕਾਰਨ ਜਾਮ ਲੱਗਿਆ ਹੋਇਆ ਹੈ ਸਾਡੇ ਮੁਲਾਜ਼ਮ ਚਾਰੇ ਪਾਸੇ ਲੱਗੇ ਹੋਏ ਹਨ ਤਾਂ ਕਿਸੇ ਨੂੰ ਮੁਕਲ ਦਾ ਸਾਹਮਣਾ ਨਾ ਕਰਨਾ ਪਵੇ। ਰਾਹਗੀਰ ਨੇ ਦੱਸਿਆ ਕਿ ਅਸੀਂ ਜਾਮ ਵਿੱਚ ਇੱਕ ਘੰਟੇ ਤੋਂ ਫਸੇ ਹੋਏ ਹਾਂ ਅਸੀਂ ਜੀਰਕਪੁਰ ਤੋਂ ਮੋਹਾਲੀ ਤੋਂ ਆਏ ਹਾਂ ਅਤੇ ਖੰਨੇ ਜਾਣਾ ਸੀ ਜਿਸ ਕਰਕੇ ਅਸੀਂ ਇੱਕ ਘੰਟੇ ਤੋਂ ਜਾਮ ਵਿੱਚ ਫਸੇ ਹੋਏ ਆ ਅਸੀਂ ਤਾਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇ ਤਾਂ ਲੋਕਾਂ ਨੂੰ ਜਾਣ ਵਾਲ ਵਿੱਚ ਸੁੱਖ ਮਿਲੇਗਾ 13 ਫਰਵਰੀ ਤੋਂ ਸ਼ੰਭੂ ਬਾਰਡਰ ਪੰਜਾਬ ਹਰਿਆਣਾ ਦੀ ਆਵਾਜਾਈ ਠੱਪ ਪਈ ਹੈ।
- First Published :