ਲੁਧਿਆਣਾ/ਰੋਹਿਤ ਗੋੜ
ਲੁਧਿਆਣਾ ਦੇ ਮੁੱਲਾਂਪੁਰ ਦੇ ਵਿੱਚ ਪਤੀ ਪਤਨੀ ਦੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਹਨ। ਜਿਸ ਦੇ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਹਨਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ। ਕਿ ਮੁੱਲਾਂਪੁਰ ਦੇ ਪ੍ਰੇਮ ਨਗਰ ਦੇ ਵਿੱਚ ਘਰ ਦੇ ਬਾਹਰ ਹੀ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਪਤੀ ਪਤਨੀ ਤੇ ਇਹ ਜਾਨਲੇਵਾ ਹਮਲਾ ਕੀਤਾ ਹੈ। ਹਮਲਾ ਵੀ ਉਨਾਂ ਦੇ ਪਿੰਡ ਦੇ ਹੀ ਵਿਅਕਤੀ ਦੇ ਵੱਲੋਂ ਕੀਤਾ ਗਿਆ। ਜਿਸ ਦੇ ਵੱਲੋਂ ਔਰਤ ਦੇ ਦੋ ਅਤੇ ਵਿਅਕਤੀ ਦੇ ਇੱਕ ਗੋਲੀ ਮਾਰੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੁਰਿੰਦਰ ਸਿੰਘ ਸ਼ਿੰਦਾ ਨਾਮ ਦਾ ਵਿਅਕਤੀ ਜੋਕਿ ਔਰਤ ਤੇ ਗਲਤ ਨਜ਼ਰ ਰੱਖਦਾ ਸੀ।
ਉਸਦਾ ਪੈਸਿਆਂ ਦਾ ਕੋਈ ਲੇਣ ਦੇਣ ਇਸ ਪਤੀ ਪਤਨੀ ਦੇ ਨਾਲ ਚੱਲ ਰਿਹਾ ਸੀ। ਬੀਤੇ ਦਿਨਾਂ ਜਦੋਂ ਉਹ ਉਹਨਾਂ ਦੀ ਦੁਕਾਨ ਤੇ ਆਉਂਦਾ ਹੈ। ਪਹਿਲਾਂ ਤਾਂ ਉਸ ਦੇ ਵੱਲੋਂ ਔਰਤ ਦੇ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜਦੋਂ ਔਰਤ ਦੇ ਵੱਲੋ ਇਸਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਪਤੀ ਮੌਕੇ ਤੇ ਪਹੁੰਚਦਾ ਹੈ।
ਇਹ ਵੀ ਪੜ੍ਹੋ:- ਨਹੀਂ ਦੇਖੀ ਹੋਣੀ ਫੁੱਲਾਂ ਦੀ ਅਜਿਹੀ ਕਲਾਕਾਰੀ, ਕਿਸੇ ਬਗੀਚੇ ਦਾ ਪਵੇਗਾ ਭੁਲੇਖਾ, ਦੇਖੋ ਪਰਿਵਾਰ ਦੇ ਹਾਲ
ਫਿਰ ਉਸ ਤੋਂ ਬਾਅਦ ਦੋਵਾਂ ਦੇ ਵਿਚਾਲੇ ਹੱਥੋਂ ਪਾਈ ਹੁੰਦੀ ਹੈ ਤੇ ਸੁਰਿੰਦਰ ਸਿੰਘ ਉਥੋਂ ਫਰਾਰ ਹੋ ਜਾਂਦਾ। ਕੁਝ ਹੀ ਦੇਰ ਬਾਅਦ ਮੁੜ ਤੋਂ ਸੁਰਿੰਦਰ ਆਪਣੇ ਨਾਲ ਪਿਸਤੌਲ ਲੈ ਕੇ ਆਉਂਦਾ ਹੈ ਤੇ ਆਉਂਦੇ ਸਾਰੇ ਦੋਵਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ। ਜਿਸ ਦੇ ਵਿੱਚ ਦੋ ਗੋਲੀਆਂ ਔਰਤ ਦੀ ਛਾਤੀ ਚ ਤੇ ਇੱਕ ਗੋਲੀ ਵਿਅਕਤੀ ਦੇ ਲੱਗਦੀ ਹੈ।
ਉਹ ਦੋਵੇਂ ਹੀ ਜ਼ਮੀਨ ਤੇ ਡਿੱਗ ਜਾਂਦੇ ਹਨ। ਫਿਲਹਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਹੁਣ ਮੌਕੇ ਤੇ ਪੁਲਸੀ ਪਹੁੰਚੀ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।