ਪ੍ਰਦੂਸ਼ਣ ਦਾ ਪਸ਼ੂਆਂ ਤੇ ਵੀ ਹੋ ਰਿਹਾ ਅਸਰ, ਦੇਖੋ ਮਾਹਿਰਾਂ ਦੀ ਰਾਏ, ਕਿਵੇਂ ਰੱਖੀਏ ਪਸ਼ੂਆਂ

Photo of author

By Stories


ਲੁਧਿਆਣਾ, ਰਜਿੰਦਰ ਕੁਮਾਰ: ਪੂਰੇ ਦੇਸ਼ ਭਰ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਕਰਕੇ ਜਿੱਥੇ ਲੋਕ ਪਰੇਸ਼ਾਨ ਹਨ। ਉੱਥੇ ਹੀ ਦੂਜੇ ਪਾਸੇ ਇਨਸਾਨਾਂ ਦੇ ਨਾਲ ਪਸ਼ੂਆਂ ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਕਿਉਂਕਿ ਇਨਸਾਨ ਭਾਵੇਂ ਘਰਾਂ ਦੇ ਵਿੱਚ ਹੀ ਡੱਕੇ ਹੋਏ ਹਨ। ਪਰ ਪਸ਼ੂ ਅਤੇ ਜਾਨਵਰ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ। ਜਿਨਾਂ ਤੇ ਪ੍ਰਦੂਸ਼ਣ ਦਾ ਜਿਆਦਾ ਅਸਰ ਹੋ ਰਿਹਾ ਹੈ। ਸਾਂਹ ਦੇ ਰਾਹੀਂ ਧੂਆਂ ਉਹਨਾਂ ਦੇ ਅੰਦਰ ਜਾ ਰਿਹਾ ਹੈ ਜੋ ਕਿ ਸਿੱਧੇ ਤੌਰ ਤੇ ਫੇਫੜਿਆਂ ਨੂੰ ਖਰਾਬ ਕਰ ਰਿਹਾ ਹੈ। ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ। ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਰੋਜ਼ਾਨਾ ਲੋਕ ਪਾਲਤੂ ਜਾਨਵਰਾਂ ਨੂੰ ਇਲਾਜ ਲਈ ਲੈ ਕੇ ਆ ਰਹੇ ਹਨ। ਕਿਉਂਕਿ ਪ੍ਰਦੂਸ਼ਣ ਦਾ ਉਹਨਾਂ ਤੇ ਅਸਰ ਹੋ ਰਿਹਾ ਹੈ। ਇਸ ਦੇ ਨਾਲ ਹੀ ਸਰਦੀਆਂ ਦੀ ਆਮਦ ਦੇ ਨਾਲ ਪਸ਼ੂਆਂ ਨੂੰ ਗਲ ਘੋਟੂ ਆਦਿ ਦੀ ਬਿਮਾਰੀ ਵੀ ਫੈਲ ਰਹੀ ਹੈ। ਜਿਸ ਲਈ ਵੈਕਸੀਨੇਸ਼ਨ ਬੇਹਦ ਜਰੂਰੀ ਹੈ।

ਇਸ਼ਤਿਹਾਰਬਾਜ਼ੀ

ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਸੀਜ਼ਨ ਦੇ ਵਿੱਚ ਪਰਾਲੀ ਦਾ ਸੁਚੱਜੇ ਢੰਗ ਨਾਲ ਵਰਤੋਂ ਕਰਨ ਨਾਲ ਕਾਫੀ ਕਿਸਾਨਾਂ ਨੂੰ ਅਤੇ ਖਾਸ ਕਰਕੇ ਡੇਅਰੀ ਫਾਰਮਿੰਗ ਵਾਲਿਆਂ ਨੂੰ ਫਾਇਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਆਪਣੇ ਪਸ਼ੂਆਂ ਦੇ ਲਈ ਬਣਾਏ ਗਏ ਥਾਂ ਨੂੰ ਸਰਦੀਆਂ ਦੇ ਵਿੱਚ ਤਿੰਨ ਪਾਸੇ ਤੋਂ ਬੰਦ ਕੀਤੇ ਜਾਣੇ ਜਰੂਰੀ ਹਨ। ਇੱਕ ਪਾਸੇ ਤੋਂ ਹਵਾ ਪੈ ਵੀ ਸਕਦੀ ਹੋਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਹੜੇ ਬਜ਼ੁਰਗ ਜਾਨਵਰ ਹਨ ਜਾਂ ਛੋਟੇ ਕੱਟੜੂ ਹਨ। ਉਹਨਾਂ ਨੂੰ ਬਚਾਉਣਾ ਬੇਹੱਦ ਜਰੂਰੀ ਹੈ। ਕਿਉਂਕਿ ਸਰਦੀ ਦਾ ਅਸਰ ਉਹਨਾਂ ਤੇ ਜਿਆਦਾ ਹੁੰਦਾ ਹੈ। ਉਹਨਾਂ ਕਿਹਾ ਕਿ ਜਾਨਵਰ ਜਿੰਨਾ ਸੁੱਕਾ ਰਹੇਗਾ ਉਨਾ ਉਸ ਤੇ ਸਟਰੈਸ ਘੱਟ ਹੋਵੇਗਾ। ਇਸ ਨਾਲ ਉਸ ਦੇ ਦੁੱਧ ਦੇ ਵਿੱਚ ਵੀ ਕੋਈ ਕਮੀ ਨਹੀਂ ਆਵੇਗੀ ਅਤੇ ਨਾ ਹੀ ਉਸ ਨੂੰ ਕੋਈ ਬਿਮਾਰੀ ਲੱਗੇਗੀ। ਉਹਨਾਂ ਕਿਹਾ ਕਿ ਪਸ਼ੂ ਅੱਜ ਕੱਲ ਬਹੁਤ ਮਹਿੰਗੇ ਹਨ। ਇਸ ਕਰਕੇ ਉਹਨਾਂ ਦਾ ਧਿਆਨ ਰੱਖਣਾ ਬੇਹਦ ਜਰੂਰੀ ਹੈ।

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।

  • First Published :



Source link

Leave a Comment