ਨਵੀਂ ਪੰਚਾਇਤ ਨੇ ਪੁਰਾਣੀ ਪੰਚਾਇਤ ‘ਤੇ ਲਾਏ ਇਲਜ਼ਾਮ

Photo of author

By Stories


ਲੁਧਿਆਣਾ /ਰਜਿੰਦਰ ਕੁਮਾਰ

ਪੰਜਾਬ ਦੇ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਵੱਲੋਂ ਹੁਣ ਪੁਰਾਣੀਆਂ ਪੰਚਾਇਤਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇਕੀਤੇ ਜਾ ਰਹੇ ਹਨ। ਲੁਧਿਆਣਾ ਦੇ ਨਿਊ ਸਰਾਭਾ ਨਗਰ ਐਕਸਟੈਂਸ਼ਨ ਦੇ ਵਿਖੇ ਅੱਜ ਨਵੀਂ ਬਣੀ ਪੰਚਾਇਤ ਵੱਲੋਂ ਵੱਡਾ ਇਕੱਠ ਕੀਤਾ ਗਿਆ ਅਤੇ ਲੋਕਾਂ ਨੂੰ ਆ ਰਹੀ ਆ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਨਵੀਂ ਬਣੀ ਪੰਚਾਇਤ ਨੇ ਕਿਹਾ ਕਿ ਪੁਰਾਣੀ ਪੰਚਾਇਤ ਵੱਲੋਂ 400 ਰੁਪਏ ਪ੍ਰਤੀ ਮਹੀਨਾ ਇੱਕ ਘਰ ਤੋਂ ਕੋਲੈਕਸ਼ਨ ਕੀਤੀ ਜਾਂਦੀ ਸੀ।

ਇਸ਼ਤਿਹਾਰਬਾਜ਼ੀ

ਪਰ ਬਿੱਲ ਉਦੋਂ ਮੋਟਰ ਦਾ ਜੀਰੋ ਸੀ ਪਰ ਪਿਛਲੇ ਪੰਜ ਸਾਲ ਚ ਮੋਟਰ ਦਾ ਬਿੱਲ ਲੱਖਾਂ ਰੁਪਏ ਦੇ ਕਰੀਬ ਪਹੁੰਚ ਗਿਆ ਹੈ। 40 ਲੱਖ ਤੋਂ ਵੱਧ ਦਾ ਮੋਟਰ ਦਾ ਬਿੱਲ ਹੈ। ਜਿਸ ਦੀ ਅਦਾਇਗੀ ਨਾ ਕਰਨ ਕਰਕੇ ਬਿਜਲੀ ਵਿਭਾਗ ਵੱਲੋਂ ਇਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਜਿਸ ਕਰਕੇ ਲੋਕਾਂ ਨੂੰ ਚੋਰੀ ਕਰਕੇ ਬਿਜਲੀ ਪਾਣੀ ਕਲੌਨੀ ਦੇ ਵਿੱਚ ਲੈਣਾ ਪੈ ਰਿਹਾ ਹੈ। ਨਵੀਂ ਬਣੀ ਪੰਚਾਇਤ ਨੇ ਇਲਜ਼ਾਮ ਲਗਾਏ ਕਿ ਪੁਰਾਣੀ ਪੰਚਾਇਤ ਇਲੈਕਸ਼ਨ ਦਾ ਕੋਈ ਹਿਸਾਬ ਨਹੀਂ ਦੇ ਰਹੀ ਹੈ। ਇੱਥੋਂ ਤੱਕ ਕਿ ਉਹ ਕੋਲੋਨਾਈਜ਼ਰਾਂ ਦੇ ਨਾਲ ਮਿਲ ਕੇ ਕਲੌਨੀ ਦੇ ਵਿੱਚੋਂ ਕੁਲੈਕਸ਼ਨ ਦੀ ਗੱਲ ਕਰ ਰਹੇ ਹਨ। ਜਦੋਂ ਕਿ ਕੰਮ ਕੋਈ ਨਹੀਂ ਕਰਵਾਏ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਪੁੱਤ ਦੀ ਮੌਤ ਤੋਂ ਬਾਅਦ ਨੂੰਹ ਛੱਡ ਗਈ ਘਰ, ਪੋਤੇ ਨੂੰ ਅਫ਼ਸਰ ਬਣਾਉਣ ਲਈ ਚਾਹ ਵੇਚ ਰਹੀ ਦਾਦੀ

ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇਲਾਕੇ ਦੇ ਲੋਕਾਂ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ। ਜਿਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਉਹਨਾਂ ਦੇ ਹੱਲ ਲਈ ਵੀ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਪੰਚਾਇਤ ਦੇ ਪੰਚਾਂ ਨੇ ਕਿਹਾ ਕਿ ਹਾਲੇ ਅਸੀਂ ਸਹੂੰ ਚੁੱਕਣੀ ਹੈ।


ਬਦਾਮ ਦਾ ਜ਼ਿਆਦਾ ਸੇਵਨ ਇਨ੍ਹਾਂ ਬੀਮਾਰੀਆਂ ਨੂੰ ਦਿੰਦਾ ਹੈ ਹਰੀ ਝੰਡੀ

19 ਨਵੰਬਰ ਤੋਂ ਬਾਅਦ ਜੇਕਰ ਉਸਨੇ ਹਿਸਾਬ ਨਾ ਦਿੱਤਾ ਤਾਂ ਅਸੀਂ ਪੁਰਾਣੀ ਪੰਚਾਇਤ ਦੀ ਸ਼ਿਕਾਇਤ ਕਰਾਂਗੇ ਅਤੇ ਉਸ ਦੀ ਜਾਂਚ ਦੀ ਮੰਗ ਕਰਾਵਾਂਗੇ। ਕਿਉਂਕਿ ਇਹ ਲੱਖਾਂ ਰੁਪਏ ਦਾ ਘਪਲਾ ਹੈ। ਜਿਸ ਵਿੱਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਜਿੱਥੇ ਲਗਾਏ ਜਾਣੇ ਸਨ। ਉੱਥੇ ਨਾ ਲਗਾ ਕੇ ਇਹ ਗਬਨ ਕੀਤਾ ਗਿਆ ਹੈ ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ।

ਇਸ਼ਤਿਹਾਰਬਾਜ਼ੀ
  • First Published :



Source link

Leave a Comment