ਸਮਾਨਾ (ਪੁਰੁਸ਼ੋਤਮ ਕੌਸ਼ਿਕ)
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾਣ ਲਈ ਸਮਾਣਾ-ਸਤਰਾਣਾ ਅਤੇ ਖਨੌਰੀ ਦੇ ਲੋਕਾਂ ਨੂੰ ਅਗਰ ਰੋਡਵੇਜ਼ ਦੀ ਬੱਸ ਫੜਨੀ ਹੋਵੇ ਤਾਂ ਉਹਨਾਂ ਨੂੰ ਇੱਕ ਜੰਗ ਜਿੱਤਣ ਦੇ ਬਰਾਬਰ ਦਾ ਜ਼ੋਰ ਲਗਾਉਣਾ ਪੈ ਜਾਂਦਾ ਹੈ। ਜਿਵੇਂ ਹੀ ਬੱਸ ਸਟੈਂਡ ਵਿਖੇ ਬੱਸਾਂ ਆਉਂਦੀਆਂ ਹਨ ਤਾਂ ਲੋਕ ਇਸ ਤਰ੍ਹਾਂ ਹਨ ਜਿਸ ਤਰਾਂ ਉਹ ਕਿਸੇ ਮੇਲੇ ‘ਚ ਭੱਜਦੇ ਹੋਣ।
ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤਾਂ ਹਾਲਾਤ ਇਸ ਤਰ੍ਹਾਂ ਮਾੜੇ ਹੁੰਦੇ ਹਨ ਕਿ ਆਪਣੇ ਕੰਮ ਕਾਜ ਤੇ ਜਾ ਰਹੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੀ ਤਰ੍ਹਾਂ ਸ਼ਾਮ ਦੇ ਵਕਤ ਪਟਿਆਲਾ ਤੋਂ ਜੇ ਸਮਾਨਾ-ਪਾਤੜਾਂ ਖਨੌਰੀ ਜਾਣਾ ਹੋਵੇ ਤਾਂ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਦੋਨੋਂ ਹਲਕਿਆਂ ਦੇ ਲੋਕ ਕਰੀਬ 40 ਸਾਲ ਤੋਂ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਜਿਸ ਮਰਜੀ ਸਿਆਸੀ ਪਾਰਟੀ ਦੀ ਸਰਕਾਰ ਬਣੀ ਹੋਵੇ, ਭਾਵੇਂ ਪਾਰਟੀ ਕੋਈ ਹੋਵੇ, ਅੱਜ ਤੱਕ ਕਿਸੇ ਵੀ ਰਾਜਨੀਤਿਕ ਆਗੂ ਵੱਲੋਂ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਜਿਸ ਦਾ ਖਮਿਆਜਾ ਲੋਕ ਭੁਗਤ ਰਹੇ ਹਨ । ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਕਿ ਬੱਸਾਂ ਘੱਟ ਹਨ ਅਤੇ ਰਾਹ ‘ਚ ਧੁੰਦ ਦੇ ਕਾਰਨ ਬੱਸਾਂ ਲੇਟ ਆ ਰਹੀਆਂ ਹਨ।
ਇਹ ਵੀ ਪੜ੍ਹੋ:- ਗੁਰੂ ਨਗਰੀ ‘ਚ ਮੌਸਮ ਨੇ ਬਦਲਿਆ ਮਿਜ਼ਾਜ, ਧੁੱਪ ਨਿਕਲਣ ਨਾਲ ਲੋਕਾਂ ਨੂੰ ਮਿਲੀ ਕੁੱਝ ਫ਼ੀਸਦ ਰਾਹਤ
ਪਰ ਉਥੇ ਗੱਲ ਕੀਤੀ ਜਾਵੇ ਤਾਂ ਧੁੰਦ ‘ਤੇ ਹੁਣ ਪੈਣ ਲੱਗੀ ਹੈ ਪਹਿਲਾਂ ਤਾਂ ਧੁੰਦ ਨਹੀਂ ਸੀ ਅਤੇ ਫਿਰ ਵੀ ਬਸਾਂ ਇਸ ਤਰ੍ਹਾਂ ਹੀ ਲੋਕਾਂ ਨੂੰ ਨਸੀਬ ਹੁੰਦੀਆਂ ਹਨ। ਉੱਥੇ ਹੀ ਇੱਕ ਬਜ਼ੁਰਗ ਮਾਤਾ ਆਪਣੇ ਨੂੰਹ ਦੇ ਲਈ ਸਮਾਨ ਲੈ ਕੇ ਚੰਡੀਗੜ੍ਹ ਜਾ ਰਹੀ ਸੀ, ਉਸ ਤੋਂ ਬੱਸ ਸਟੈਂਡ ਵਿਖੇ ਦੋ ਘੰਟੇ ਇੰਤਜ਼ਾਰ ਕਰਨਾ ਪਿਆ ਕਿਉਂਕਿ ਉਸਦੀ ਨੂੰਹ ਪੀਜੀਆਈ ਵਿੱਚ ਇਲਾਜ ਲਈ ਦਾਖਿਲ ਹੈ।
ਇਸ ਤਰ੍ਹਾਂ ਦੀ ਸਮੱਸਿਆਵਾਂ ਰੋਜ਼ਾਨਾ ਹੀ ਆਉਣ-ਜਾਣ ਵਾਲੇ ਸਵਾਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਬਣਨ ਤੋਂ ਪਹਿਲਾਂ ਤਾਂ ਮੌਜੂਦਾ ਵਿਧਾਇਕ ਵੀ ਖੁਦ ਧਰਨਿਆਂ ‘ਤੇ ਆ ਕੇ ਬੈਠਦੇ ਸਨ ਕਿ ਬੱਸਾਂ ਚਲਾਓ ਲੇਕਿਨ ਹੁਣ ਉਹ ਵੀ ਦਿਖਾਈ ਨਹੀਂ ਦਿੰਦੇ ਹਨ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।