ਲੁਧਿਆਣਾ, ਰਜਿੰਦਰ ਕੁਮਾਰ: ਦਿੱਲੀ ਤੋਂ ਕਟੜਾ ਜਾਣਾ ਹੁਣ ਆਸਾਨ ਹੋਣ ਵਾਲਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਹਰਿਆਣਾ ਦੇ ਵਿੱਚ ਐਕਸਪ੍ਰੈਸ ਵੇਅ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਅਜੇ ਵੀ ਕੰਮ ਅਧੂਰਾ ਹੀ ਹੈ। ਇਸ ਪ੍ਰੋਜੈਕਟ ਦੇ ਵਿੱਚ ਕਿਸਾਨਾਂ ਵੱਲੋਂ ਅੜ੍ਹਿੱਕਾ ਇਸ ਕਰਕੇ ਪਾਇਆ ਗਿਆ ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜ਼ਮੀਨਾਂ ਦੀ ਸਹੀ ਮੁਆਵਾਜ਼ਾ ਰਾਸ਼ੀ ਨਹੀਂ ਮਿਲੀ ਜਿਸ ਕਾਰਨ ਇਸ ਪ੍ਰੋਜੈਕਟ ਉੱਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਕਿਸਾਨਾਂ ਵੱਲੋਂ ਜੰਮਕੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਸੀ। ਪਰ ਹੁਣ ਇਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ ਅਤੇ ਹੁਣ ਇਹ ਪ੍ਰੋਜੈਕਟ ਜਲਦ ਹੀ ਮੁਕੰਮਲ ਹੁੰਦਾ ਨਜ਼ਰ ਆਵੇਗਾ, ਅਤੇ ਜਿਸ ਤੇਜ਼ੀ ਦੇ ਨਾਲ ਹਰਿਆਣਾ ਦੇ ਵਿੱਚ ਇਹ ਗ੍ਰੀਨਫੀਲਡ ਐਕਸਪ੍ਰੈਸ ਵੇਅ ਦਾ ਕੰਮ ਮੁਕੰਮਲ ਹੋਇਆ ਉਸੇ ਤਰਜ਼ ਉੱਤੇ ਪੰਜਾਬ ਦੇ ਵਿੱਚ ਵੀ ਕੰਮ ਜਲਦ ਮੁਕੰਮਲ ਹੋ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਤੋਂ ਕਟੜਾ ਤੱਕ ਜਾਣ ਵਾਲੇ ਲੋਕਾਂ ਇਸ ਐਕਸਪ੍ਰੈਸ ਵੇਅ ਤੋਂ ਸਫਰ ਸਿਰਫ 6 ਘੰਟਿਆਂ ਦੇ ਵਿੱਚ ਤੈਅ ਕਰ ਲੈਣਗੇ ਅਤੇ ਇਸ ਐਕਸਪ੍ਰੈਸ ਵੇਅ ਉੱਤੇ 135 ਕਿਲੋਮੀਟਰ ਦਾ ਸਫ਼ਰ ਵੀ ਸ਼ੁਰੂ ਹੋ ਚੁੱਕਾ ਹੈ ਹੁਣ ਸਿਰਫ ਇੰਤਜ਼ਾਰ ਹੈ ਪੰਜਾਬ ’ਚ ਬਣਨ ਵਾਲੇ ਐਕਸਪ੍ਰੈਸ ਵੇਅ ਦਾ ਜਿਸ ਦਾ ਕੰਮ ਵੀ ਇੱਕ ਸਾਲ ਦੇ ਵਿੱਚ ਮੁਕੰਮਲ ਹੋਣ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਇਹ ਐਕਸਪ੍ਰੈਸ ਵੇਅ ਆਧੁਨਿਕ ਡਿਜ਼ਾਈਨ ਨਾਲ ਬਣਾਇਆ ਗਿਆ ਹੈ। ਇਸ ਫੋਰ ਲੇਨ ਸੜਕ ਉੱਤੇ 120 ਦੀ ਸਪੀਡ ’ਤੇ ਗੱਡੀਆਂ ਦੌੜ ਸਕਣਗੀਆਂ। ਹਲਾਂਕਿ ਭਾਰੀ ਵਾਹਨਾ ਲਈ 80 ਦੀ ਸਪੀਡ ਨਿਰਧਾਰਿਤ ਕੀਤੀ ਗਈ ਹੈ ਜਦਕਿ ਛੋਟੇ ਵਾਹਨਾਂ ਲਈ 120 ਦੀ ਸਪੀਡ ਨਿਰਧਾਰਿਤ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਐਕਸਪ੍ਰੈਸ ਵੇਅ ਉੱਤੇ ਬੂਥਲੈਸ ਟੋਲ ਸਿਸਟਮ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਐਕਸਪ੍ਰੈਸ ਵੇਅ ਉੱਤੇ ਦੋ ਪਹਿਆ ਵਾਹਨਾ ਅਤੇ ਆਟੋ ਰਿਕਸ਼ਾ ਨੂੰ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਗਈ । ਹਲਾਂਕਿ ਸੜਕ ਦੇ ਨਾਲ ਬਣਨ ਵਾਲੇ ਰੈਸਟ ਏਰਿਆ ਦਾ ਨਿਰਮਾਣ ਅਜੇ ਨਹੀਂ ਹੋ ਪਾਇਆ, ਅਜਿਹੇ ਦੇ ਵਿੱਚ ਜੇਕਰ ਤੁਸੀਂ ਇਸ ਹਾਈਵੇਅ ਉੱਤੇ ਆਉਂਦੇ ਹੋ ਤਾਂ ਤੁਹਾਨੂੰ ਆਪਣੀ ਗੱਡੀ ਦੀ ਟੈਂਕੀ ਫੁੱਲ ਰੱਖਣੀ ਪਵੇਗੀ ਅਤੇ ਤੁਹਾਨੂੰ ਆਪਣੇ ਨਾਲ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਚੱਲਣਾ ਹੋਵੇਗਾ, ਕਿਉਂਕਿ ਅਜੇ ਗ੍ਰੀਨਫੀਲਡ ਐਕਸਪ੍ਰੈਸ ਵੇਅ ਉੱਤੇ ਨਾ ਤਾਂ ਖਾਣ ਦਾ ਸਮਾਨ ਮਿਲੇਗਾ ਨਾ ਹੀ ਗੱਡੀ ਦੇ ਵਿੱਚ ਪਵਾਉਣ ਲਈ ਤੇਲ ਮਿਲੇਗਾ। ਪਰ ਜਲਦੀ ਹੀ ਰੈਸਟ ਏਰਿਆ ਬਣਾਉਣ ਦੀ ਵੀ ਗੱਲ ਸਾਹਮਣੇ ਆਈ ਹੈ। ਫ਼ਿਲਹਾਲ ਇਸ ਗ੍ਰੀਨਫੀਲਡ ਐਕਸਪ੍ਰੈਸ ਵੇਅ ਦੇ ਨਾਲ ਲੋਕਾਂ ਦਾ ਸਫਰ ਆਸਾਨ ਜ਼ਰੂਰ ਹੋਵੇਗਾ।
- First Published :