ਪਟਿਆਲਾ ਦੀ ਗੁਰਬਖਸ਼ ਕਲੋਨੀ ਦੇ ਵਿੱਚ ਇੱਕ ਸਕੂਲ ਅਧਿਆਪਕਾਂ ਤੋਂ ਉਹਦਾ ਪਰਸ ਖੋਹਿਆ ਗਿਆ। ਬਾਈਕ ਦੇ ਪਿੱਛੇ ਬੈਠੀ ਕੁੜੀ ਨੇ ਇਸਘਟਨਾ ਨੂੰ ਅੰਜਾਮ ਦਿੱਤਾ। ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਹੈ। ਬੇਸ਼ਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਗੱਲ ਨਹੀਂ ਦੱਸੀ। ਪਰ ਇਹ ਜਰੂਰ ਦੱਸਿਆ ਹੈ ਕਿ ਇਸ ਅਧਿਆਪਕਾਂ ਦਾ ਪਰਸ ਖੋਹਣ ਵਾਲੇ ਇੱਕ ਲੜਕਾ ਤੇ ਲੜਕੀ ਨੂੰ ਕਿਸੇ ਹੋਰ ਸਨੈਚਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ ਵੀ ਭੇਜ ਦਿੱਤਾ ਹੈ।
ਦੱਸ ਦਈਏ ਕਿ ਮਾਮਲਾ 13 ਨਵੰਬਰ ਦਾ ਹੈ ਜਦੋਂ ਇੱਕ ਸਕੂਲ ਅਧਿਆਪਕਾਂ ਰਹੀ ਸੀ ਤਾਂ ਅਚਾਨਕ ਉਸਦੇ ਕੋਲ ਇੱਕ ਲੜਕਾ ਤੇ ਲੜਕੀ ਲੰਘਦੇ ਨੇ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੀ ਹੋਈ ਲੜਕੀ ਅਧਿਆਪਕਾ ਦਾ ਪਰਸ ਉਸਦੀ ਸਕੂਟਰੀ ਦੇ ਅੱਗੋਂ ਚੱਕ ਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਮਗਰੋਂ ਉਕਤ ਔਰਤ ਦੇ ਵੱਲੋਂ ਸ਼ੋਰ ਵੀ ਮਚਾਇਆ ਜਾਂਦਾ ਹੈ ਪਰ ਉਹ ਪੁਲਿਸ ਦੇ ਹੱਥ ਨਹੀਂ ਆਉਂਦੇ।
ਇਹ ਵੀ ਪੜ੍ਹੋ:- ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਧਾਰਮਿਕ ਸਥਾਨ, ਰੋਜ਼ਾਨਾ ਚੜ੍ਹਦਾ ਹੈ 2 ਕਰੋੜ ਰੁਪਏ…
ਇਸ ਉਪਰੰਤ ਪੁਲਿਸ ਥਾਣਾ ਲਹੌਰੀ ਗੇਟ ਦੇ ਵੱਲੋਂ ਉਕਤ ਨੌਜਵਾਨ ਅਤੇ ਲੜਕੀ ਨੂੰ ਕਿਸੇ ਹੋਰ ਸਨੈਚਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਇਸ ਮਾਮਲੇ ਦੇ ਬਾਰੇ ਪੁਲਿਸ ਨੇ ਪੀੜਿਤ ਪੱਖ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਭਾਵੇਂ ਕਿ ਉਹਨਾਂ ਨੇ ਇਸ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਾ ਦਿੱਤੀ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਉੱਪਰ ਪੁਲਿਸ ਦਾ ਕੋਈ ਵੀ ਅਧਿਕਾਰੀ ਕੈਮਰੇ ਦੇ ਉੱਪਰ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਰਿਹਾ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :